ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਾਂਝਾ ਰੁਲਦੁ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱੱਗੇ
-
ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ
-
ਮੇਰੀ ਨਣਦ ਚੱਲੀ ਮੁਕਲਾਵੇ
ਪਿੱੱਪਲੀ ਦੇ ਪੱਤ ਵਰਗੀ
-
ਨਣਦੇ ਜਾ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਵਾਲੇ਼
-
ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ
-
ਕਾਲ਼ਾ ਦਿਓਰ ਕਜਲੇ ਦੀ ਧਾਰੀ
ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਬਾਰੇ ਰਸ ਭਰਪੂਰ ਤੇ ਸੁਹਜਮਈ ਬੋਲੀਆਂ ਉਪਲਬਧ ਹਨ:
ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਪਤਲੋ ਫੁੱਲ ਪਤਾਸਾ
-
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁਟਗੇ
-
ਤੇਰਾ ਰੂਪ ਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ
-
ਰੰਨ ਨ੍ਹਾ ਕੇ ਛੱਪੜ 'ਚੋਂ ਨਿਕਲੀ
ਸੁਲਫ਼ੇ ਦੀ ਲਾਟ ਵਰਗੀ
ਮਹਿੰਦੀ ਸ਼ਗਨਾਂ ਦੀ/ 240