ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਿਨ ਚੜ੍ਹਦੇ ਦੀ ਲਾਲੀ

ਰੂਪ ਕੁਆਰੀ ਦਾ
-
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
-
ਜਾਂਦੇ ਹੋਏ ਜੋਬਨ ਦੀ
ਉੱਡਦੀ ਧੂੜ ਨਜ਼ਰ ਨਾ ਆਵੇ
-
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋ਼ਂਂ ਇਸ਼ਕ ਮਿੱਠਾ
-
ਯਾਰੀ ਹੱਟੀ ਤੇ ਲਿਖਾ ਕੇ ਲਾਈਏ
ਦਗ਼ੇਦਾਰ ਹੋਗੀ ਦੁਨੀਆਂ
-
ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲੀ ਆਸ਼ਕ ਨੂੰ
-
ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
-
ਨਹੀਓਂ ਭੁੱਲਣਾ ਵਿਛੋੜਾ ਤੇਰਾ
ਸਭੋ ਦੁਖ ਭੁੱਲ ਜਾਣਗੇ
-
ਚੰਦ ਕੁਰ ਚੱਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾਕੇ ਮਾਰੂ
-
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
-

ਕਲਜੁਗ ਬੜਾ ਜ਼ਮਾਨਾ ਖੋਟਾ

ਮਹਿੰਦੀ ਸ਼ਗਨਾਂ ਦੀ/ 241