ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/242

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਗੋ ਕਢਣੀ ਮੜਕ ਨਾਲ ਤੁਰਨਾ
ਬਈ ਵਿਆਹ ਕਰਤਾਰੇ ਦਾ

ਜਾਗੇ ਵਾਲੀਆਂ ਘਰੋਂ ਤੁਰਨ ਸਮੇਂ ਮੰਗਲਾਚਰਨ ਵਜੋਂ ਗੁਰੂਆਂ ਪੀਰਾਂ ਨੂੰ ਧਿਆਉਂਦੀਆਂ ਹਨ:

ਆਉਂਦੀ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਕਾਨਾਂ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

ਉਹ ਜਨ-ਸਾਧਾਰਨ ਵਿਚ ਜਾਗਰੂਕਤਾ ਦੀ ਭਾਵਨਾ ਦਾ ਸੰਚਾਰ ਕਰਨ ਲਈ ਹੋਕਾ ਦੇਂਦੀਆਂ ਹਨ:

ਜਾਗੋ ਜਾਗਦਿਆਂ ਦਾ ਮੇਲਾ ਬਈ ਜਾਗੋ ਆਈ ਆ

ਪਿਛਲੀ ਸਦੀ ਦੇ ਛੇਵੇਂ ਦਹਾਕੇ ਤਕ ਪਿੰਡਾਂ ਵਿਚ ਬਿਜਲੀ ਨਹੀਂ ਜੀ ਆਈ। ਹਨ੍ਹੇਰੀਆਂ ਗਲ਼ੀਆਂ ਵਿਚੋਂ ਲੰਘਦੀ ਜਗਮਗਾਂਦੀ ਜਾਗੋ ਨੇ ਚਾਰ ਪਾਸੇ ਚਾਨਣ ਬਖੇਰਦੇ ਹੋਏ ਖ਼ੁਸ਼ੀਆਂ ’ਚ ਮਖ਼ਮੂਰ ਹੋਈਆਂ ਮੁਟਿਆਰਾਂ ਦੇ ਮੁਖੜਿਆਂਂ ਦਾ ਆਭਾ ਨੂੰ ਚਾਰ ਚੰਦ ਲਾ ਦੇਣੇ। ਉਨ੍ਹਾਂ ਆਪਣੀ ਆਮਦ ਦੀ ਸੂਚਨਾ ਗੀਤਾ ਬੋਲਾਂ ਨਾਲ ਦੇਣੀ:

ਇਸ ਪਿੰਡ ਦੇ ਪੰਚੋ ਤੇ ਸਰਪੰਚੋ ਲੰਬੜਦਾਰੋ
ਬਈ ਬੱਤੀਆਂ ਜਗਾ ਕੇ ਰੱਖਿਓ
ਸਾਰੇ ਪਿੰਡ 'ਚ ਫੇਰਨੀ ਜਾਗੋ
ਬਈ ਲੋਕਾਂ ਦੇ ਪਰਨਾਲੇ ਭੰਨਣੇ

ਵਿਆਹ ਦੇ ਚਾਅ 'ਚ ਭੂਸਰੀਆਂ ਹੋਈਆਂ ਮੇਲਣਾਂ ਨੇ ਰਾਹ ਵਿਚ ਆਉਂਦੇ ਰੇਹੜੇ-ਗੱਡੇ ਉਲਟਾ ਦੇਣੇ, ਪਏ ਬਜ਼ੁਰਗਾਂ ਦੇ ਮੰਜੇ ਮੂਧੇ ਕਰ ਸੁੱਟਣੇ, ਝਲਿਆਨੀਆਂ ਤੋੜ ਦੇਣੀਆਂ, ਘਰਾਂ ਦੇ ਪਰਨਾਲੇ ਭੰਨਣੇ ਅਤੇ ਪਿੰਡ ਦੇ | ਮਹਿੰਦੀ ਸ਼ਗਨਾਂ ਦੀ/ 246