ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੇਲਣੇ ਨੱਚ ਲੈ ਨੀ'

1.
ਜੱਟੀਆਂ ਪੰਜਾਬ ਦੀਆਂ
ਉੱਚੀਆਂ ਤੇ ਲੰਬੀਆਂ
ਜੱਟੀਆਂ ਪੰਜਾਬ ਦੀਆਂ
ਉੱਚੀਆਂ ਤੇ ਲੰਬੀਆਂ
ਨੱਚ ਨੱਚ ਧਰਤ ਹਲਾਉਣ ਗੀਆਂ
ਅੱਜ ਗਿੱਧੇ ਵਿਚ ਧਮਕਾਂ ਪਾਉਣ ਗੀਆਂ

2.
ਮਾਲਵੇ ਦੀ ਜੱਟੀ ਨੀ
ਮੈਂ ਗਿੱਧਿਆਂ ਦੀ ਰਾਣੀ
ਨੱਚਦੀ ਨਾ ਥੱਕਾਂ
ਮੈਂ ਅੱਗ ਵਾਂਗੂੰ ਮੱਚਾਂ
ਦੇਵਾਂ ਗੇੜਾ ਕੁੜੀਓ
ਨੀ ਮੈਂ ਨੱਚ- ਨੱਚ
ਪੱਟ ਦੇਵਾਂ ਵਿਹੜਾ ਕੁੜੀਓ
3.
ਉੱਚੀਆਂ ਲੰਬੀਆਂ ਸਰੂ ਵਰਗੀਆਂ
ਮਾਝੇ ਦੀਆਂ ਹਸੀਨਾਂ
ਬੋਲੀ ਪਾ ਕੇ ਅੱਡੀ ਮਾਰਦੀਆਂ
ਬੋਲੀ ਪਾ ਕੇ ਅੱਡੀ ਮਾਰਦੀਆਂ
ਗਿੱਠ ਗਿੱਠ ਨਿਵਣ ਜ਼ਮੀਨਾਂ
ਗਿੱਧਾ ਮਾਝੇ ਦਾ-
ਖੜ੍ਹ ਕੇ ਵੇਖ ਸ਼ੁਕੀਨਾ

ਮਹਿੰਦੀ ਸ਼ਗਨਾਂ ਦੀ/ 249