ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿੱਧਾ ਗਿੱਧਾ ਕਰੇ ਮੇਲਣੇ
ਗਿੱਧਾ ਪਊ ਬਥੇਰਾ
ਲੋਕ ਘਰਾਂ 'ਚੋਂ ਜੁੜ ਕੇ ਆ ਗੇ
ਲਾਢੜਾ ਲਾ ਠੇਰਾ
ਝਾਤੀ ਮਾਰ ਕੇ ਦੇਖ ਉਤਾਂਹ ਨੂੰ
ਭਰਿਆ ਪਿਆ ਬਨੇਰਾ
ਤੈਨੂੰ ਧੁੱਪ ਲਗਦੀ
ਮੱਚੇ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇਂ ਰਕਾਨੇਂ
ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆ ਗੇ
ਕੀ ਬੁੱਢਾ ਕੀ ਠੇਰਾ
ਬੰਨ੍ਹ ਕੇ ਢਾਣੀਆਂ ਆ ਗੇ ਚੋਬਰ
ਢੁਕਿਆ ਸਾਧ ਦਾ ਡੇਰਾ
ਅੱਖ ਚੁੱਕ ਕੇ ਦੇਖ ਤਾਂ ਕੇਰਾਂ
ਝੁਕਿਆ ਪਿਆ ਬਨੇਰਾ
ਤੇਰੀ ਕੁੜਤੀ ਨੇ
ਕੱਢ ਲਿਆ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇ ਮੇਲਣੇ
ਗਿੱਧਾ ਪਊ ਬਥੇਰਾ
ਅੱਖ ਪੁੱਟ ਕੇ ਵੇਖ ਨੀ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲਗਦੀ
ਲੈ ਲੈ ਚਾਦਰਾ ਮੇਰਾ
ਮਹਿੰਦੀ ਸ਼ਗਨਾਂ ਦੀ/ 250