ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7.
ਮੇਲ਼ ਮੇਲ਼ ਨਾ ਕਰ ਨੀ ਮੇਲਣੇ
ਮੇਲ ਬਥੇਰਾ ਆਇਆ
ਅੱਖ ਪੱਟ ਕੇ ਦੇਖ ਮੇਲਣੇ
ਭਰਿਆ ਪਿਆ ਬਨੇਰਾ
ਭਾਂਤ ਭਾਂਤ ਦੇ ਚੋਬਰ ਆਏ
ਗਿੱਧਾ ਦੇਖਣ ਤੇਰਾ
ਨੱਚ ਕਲਬੂਤਰੀਏ
ਦੇ ਦੇ ਸ਼ੌਕ ਦਾ ਗੇੜਾ
8 .
ਹਰਿਆ ਬਾਜਰਾ ਸਿਰ ’ਤੇ ਸੋਂਹਦਾ
ਫੁੱਲਾਂ ਨਾਲ ਫੁਲਾਹੀਆਂ
ਬਈ ਸੱਗੀ ਫੁੱਲ ਸਿਰਾਂ 'ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ
ਬਣ ਕੇ ਮੇਲਣਾਂ ਆਈਆਂ
9.
ਸਾਵੀ ਸੁਥਣ ਵਾਲੀਏ ਮੇਲਣੇ
ਆਈ ਏਂ ਗਿੱਧੇ ਵਿਚ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ ਵਿਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੁੜਾ ਛਣਕੇ
ਫੇਰ ਕਦ ਨੱਚੇਂਗੀ,
ਨੱਚ ਲੈ ਪਟੋਲਾ ਬਣ ਕੇ
10 .
ਸੁਣ ਨੀ ਮੇਲਣੇ ਮਛਲੀ ਵਾਲੀਏ
ਸੁਣ ਨੀ ਮੇਲਣੇ ਮਛਲੀ ਵਾਲੀਏ
ਮਹਿੰਦੀ ਸ਼ਗਨਾਂ ਦੀ/ 251