ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿਚ ਨੱਚਦੀ ਦਾ-
ਪਾਵੇ ਰੂਪ ਦੁਹਾਈਆਂ
21.
ਚੂੜਾ ਰੰਗਲਾ ਬਾਹਵਾਂ ਗੋਰੀਆਂ
ਮੈਂ ਛਮ ਛਮ ਦੁੱਧ ਰਿੜਕਾਂ
ਛਮ ਛਮ ਦੁੱਧ ’ਚ ਮਧਾਣੀ ਵੱਜਦੀ
ਗਲ ਸੁਣ ਸੋਹਣੀਏਂ
ਤੂੰ ਕਿਉਂ ਨੀ ਨੱਚਦੀ
ਸਾਨੂੰ ਵੀ ਸਖਾ ਦੇ
ਅਸੀਂ ਕਿੱਦਾਂ ਨੱਚੀਏ
ਬੱਲੇ ਨੀ
ਪੰਜਾਬ ਦੀਏ ਸ਼ੇਰ ਬੱਚੀਏ

22.
ਉਡਦਾ ਉਡਦਾ ਮੋਰ
ਮੇਰੀ ਚੀਚੀ ਉਤੇ ਬਹਿ ਗਿਆ
ਛੂ ਛਾਂ ਕਰਕੇ ਉਡਾ ਦੇਵਾਂਗੇ
ਤੈਨੂੰ ਗਿੱਧੇ ਵਿਚ
ਤੈਨੂੰ ਗਿੱਧੇ ਵਿਚ
ਨੱਚਣਾ ਸਖਾ ਦੇਵਾਂਗੇ

23.
ਜਦ ਮੈਂ ਗਿੱਧੇ ਵਿਚ ਨੱਚਾਂ
ਸੂਰਜ ਵੀ ਮੱਥਾ ਟੇਕਦਾ
ਲੁਧਿਆਣੇ ਜੱਟੀ ਨੱਚੇ
ਪਟਿਆਲਾ ਖੜ੍ਹ ਖੜ੍ਹ ਦੇਖਦਾ

ਮਹਿੰਦੀ ਸ਼ਗਨਾਂ ਦੀ/ 254