ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/251

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

24.
ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

25.
ਬੋਲੀਆਂ ਦੇ ਮੈਂ ਖੂਹ ਭਰਦਾਂ
ਜਿੱਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਮੈਂ ਸੜਕ ਭਰਾਂ
ਜਿੱਥੇ ਚਲਦੇ ਲੋਕ ਹਜ਼ਾਰਾਂ
ਮਨ ਆਈ ਤੂੰ ਕਰਲੀਂ ਮੇਰੇ ਨਾਲ
ਜੇ ਮੈਂ ਬੋਲਣੋਂ ਹਾਰਾਂ
ਗਿੱਧੇ ਵਿਚ ਨੱਚ ਕੁੜੀਏ-
ਤੇਰੇ ਸਿਰ ਤੋਂ ਬੋਲੀਆਂ ਵਾਰਾਂ

26.
ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋਗੀ ਭਾਰੀ
ਪਹਿਲਾ ਨੰਬਰ ਵਧਗੀ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਹੁਣ ਤੇਰੇ ਨੱਚਣ ਦੀ ਵਾਰੀ

ਮਹਿੰਦੀ ਸ਼ਗਨਾਂ ਦੀ/ 255