ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
27.
ਚਿੱਟੀ ਚਿੱਟੀ ਕਣਕ ਦੁਆਬੇ ਦੀ
ਜਿਹੜਾ ਗਿੱਧਾ ਨਾ ਪਾਊ
ਰੰਨ ਬਾਬੇ ਦੀ
28.
ਜੇ ਤੂੰ ਸੁਰਮਾ ਬਣਜੇਂ ਮੇਲਣੇ
ਮੈਂ ਅੱਖਾਂ ਵਿਚ ਪਾਵਾਂ
ਮੇਰੇ ਹਾਣ ਦੀਏ-
ਤੇਰਾ ਜਸ ਗਿੱਧੇ ਵਿਚ ਗਾਵਾਂ
29.
ਨੱਚਣ ਵਾਲੇ਼ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ਼ ਦਾ ਗਾਉਣ
ਨੀ ਅੱਖ ਤੇਰੀ ਲੋਅ ਵਰਗੀ
ਕੀ ਸੁਰਮੇ ਦਾ ਪਾਉਣ
30.
ਜਿਹੜੇ ਪੱਤਣ ਪਾਣੀ ਅੱਜ ਲੰਘ ਜਾਣਾ
ਫੇਰ ਨਾ ਲੰਘਦਾ ਭਲ਼ਕੇ
ਬੇੜੀ ਦਾ ਪੂਰ ਤ੍ਰਿਜਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲ਼ਕੇ
ਨੱਚ ਕੇ ਵਖਾ ਮੇਲਣੇ-
ਜਾਈਂ ਨਾ ਗਿੱਧੇ ’ਚੋਂ ਟਲ਼ ਕੇ
31.
ਕਲਯੁਗ ਆਇਆ
ਬੁੱਢੀ ਗਿੱਧਿਆਂ ’ਚ ਨੱਚਦੀ
ਜਦੋਂ ਜਵਾਨੀ ਜ਼ੋਰ ਸੀ ਵੇ ਬਾਲਮਾ
ਵੰਝਲੀ ਵਰਗਾ ਬੋਲ ਸੀ ਵੇ ਬਾਲਮਾ
ਵੱਜੇ ਅੱੱਡੀ ਤੇ
ਉਡਿਆ ਮੋਰ ਸੀ ਵੇ ਜ਼ਾਲਮਾ
ਮਹਿੰਦੀ ਸ਼ਗਨਾਂ ਦੀ 256