ਇਹ ਸਫ਼ਾ ਪ੍ਰਮਾਣਿਤ ਹੈ
ਇਨ੍ਹਾਂ ਛੰਦਾਂ ਵਿਚ ਵਧੇਰੇ ਕਰਕੇ ਤੁਕਬੰਦੀ ਹੀ ਹੁੰਦੀ ਹੈ। ਕਈ ਹਾਜ਼ਰ
ਜਵਾਬ ਤੇ ਚੁਸਤ ਲਾੜੇ ਤੁਰੰਤ ਹੀ ਕੋਈ ਛੰਦ ਜੋੜ ਲੈਂਦੇ ਹਨ। ਪਹਿਲਾਂ ਉਹ ਧੀਮੇ
ਸੁਰ ਵਾਲੇ਼ ਛੰਦ ਬੋਲਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਤੀਰ
ਤੁਸੀਂ ਮੇਰੀਆਂ ਭੈਣਾਂ ਲੱਗੀਆਂ
ਮੈਂ ਆਂ ਥੋਡਾ ਵੀਰ
ਉਹ ਆਪਣੀਆਂ ਸਾਲੀ਼ਆਂ ਦਾ ਦਿਲ ਜਿੱਤਣ ਲਈ ਉਨ੍ਹਾਂ ਦੀ ਭੈਣ ਨੂੰ
ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗੱਲ ਕਰਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਭੈਣ ਥੋਡੀ ਨੂੰ ਇਉਂ ਰੱਖੂੰਗਾ
ਜਿਉਂ ਮੁੰਦਰੀ ਦਾ ਹੀਰਾ
ਫੇਰ ਉਹ ਹੌਲ਼ੀ-ਹੌਲ਼ੀ ਸੁਰ ਬਦਲਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸੋਟੀਆਂ
ਉਪਰੋਂ ਤਾਂ ਤੁਸੀਂ ਮਿੱਠੀਆਂ
ਦਿਲ ਦੇ ਵਿਚ ਖੋਟੀਆਂ
ਸਾਲ਼ੀ ਦੀ ਵੱਢੀ ਚੂੰਢੀ ਦੀ ਚੀਸ ਉਸ ਨੂੰ ਭੁਲਦੀ ਨਹੀਂ। ਉਹ ਚੀਸ ਵਟ
ਕੇ ਛੰਦ ਸੁਣਾ ਦੇਂਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਝਾਮਾਂ
ਸਾਲ਼ੀ ਮੇਰੀ ਨੇ ਚੂੰਢੀ ਵੱਢੀ
ਹੁਣ ਕੀ ਲਾਜ ਬਣਾਵਾਂ
ਮਹਿੰਦੀ ਸ਼ਗਨਾਂ ਦੀ/ 261