ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੋਂਦੇ ਚੋਂਦੇ ਛੰਦ ਸੁਣਾਵਾਂ

1.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੰਡ
ਚੋਂਦੇ ਚੋਂਦੇ ਛੰਦ ਸੁਣਾਮਾਂ
ਸੋਡਾ ਮੂੰਹ ਕਰ ਦੇਮਾਂ ਬੰਦ

2.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਤੀਰ
ਤੁਸੀਂ ਮੇਰੀਆਂ ਭੈਣਾਂ ਲੱਗੀਆਂ
ਮੈਂ ਆਂ ਥੋਡਾ ਵੀਰ

3.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲੀ
ਅਗਲਾ ਛੰਦ ਤਾਂ ਸੁਣਾਊ
ਜੇ ਹੱਥ ਬੰਨ੍ਹੇ ਸਾਲ਼ੀ

4.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਪਹੀਆ
ਦੂਆ ਛੰਦ ਤਾਂ ਸੁਣਾਉਂ
ਜੇ ਸੱਸ ਦਊ ਰੁਪੱਈਆ

ਮਹਿੰਦੀ ਸ਼ਗਨਾਂ ਦੀ/265