ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/265

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


20.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਭੂਕਾਂ
ਵਿਆਹੇ ਵਿਆਹੇ ਜੰਜ ਚੜ੍ਹ ਆਏ
ਛੜੇ ਮਾਰਦੇ ਕੂਕਾਂ

21.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਗਹਿਣਾ
ਧੀ ਆਪਣੀ ਨੂੰ ਸਮਝਾ ਦੇਣਾ
ਮੇਰੀ ਆਗਿਆ ਦੇ ਵਿਚ ਰਹਿਣਾ

22.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਦਾਤ
ਵਧ ਘਟ ਬੋਲਿਆ ਦਿਲ ਨਾ ਲਾਉਣਾ
ਭੁੱਲ ਚੁੱਕ ਕਰਨੀ ਮਾਫ਼

23.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੋਲਣਾ
ਬਾਪੂ ਜੀ ਨੇ ਆਖਿਆ ਸੀਗਾ
ਬਹੁਤਾ ਨਹੀਂ ਬੋਲਣਾ

24.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਛਿੱਤਰ
ਵਖ਼ਤ ਪਏ ਤੇ ਪਰਖੇ ਜਾਂਦੇ
ਰਿਸ਼ਤੇ-ਨਾਤੇ ਤੇ ਮਿੱਤਰ
.

ਮਹਿੰਦੀ ਸ਼ਗਨਾਂ ਦੀ/269