ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਊਣਾ ਹੋਵੇ। ਕਾਣੇ ਅਤੇ ਕਾਲੇ ਵਰ ਦੀ ਚੋਣ 'ਤੇ ਉਹ ਬਿਟਰ ਜਾਂਦੀ ਹੈ:


ਤੂੰ ਰਤਨ ਵਰਿੱਕ ਲੈ ਨੀ ਮੇਰੀ ਬੀਬੀ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ ਵੇ ਮੇਰਿਆ ਬਾਬਾ

ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਤੈੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ

ਜਦੋਂ ਉਸ ਨੂੰ ਆਪਣੇ ਮਨ ਪਸੰਦ ਦਾ ਵਖਤਾਵਰ, ਕ੍ਰਿਸ਼ਨ ਘਣਈਏ ਅਤੇ ਸਿਰੀ ਰਾਮ ਜਿਹਾ ਛੈਲ ਛਬੀਲਾ ਵਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਹਿੰਦਾ। ਜਿੱਥੇ ਉਹ ਆਪਣੇ ਪਿਤਾ ਦੀ ਚੋਣ 'ਤੇ ਵਾਰੇਵਾਰੇ ਜਾਂਦੀ ਹੈ ਉੱਥੇ ਉਹ ਆਪਣੇ ਦਿਲ ਜਾਨੀ ਲਈ ਸੈਆਂ ਖ਼ਾਤਰਾਂ ਕਰਦੀ ਹੈ:


ਬੀਬੀ ਦਾ ਬਾਬਲ ਚਤਰ ਸੁਣੀਂਦਾ

ਪਰਖ ਵਰ ਟੋਲ਼ਿਆ

ਕਾਗਤਾਂ ਦਾ ਲਖਊਆ

ਰੁਪਈਆ ਉਹਦਾ ਰੋਜ਼ ਦਾ

ਦਿੱਲੀ ਦਾ ਏ ਰਾਜਾ

ਮੁਹੱਲੇ ਦਾ ਚੌਧਰੀ

ਹਾਥੀ ਤਾਂ ਝੂਲਣ ਉਹਦੇ ਬਾੜੇ

ਘੋੜੇ ਤਾਂ ਹਿਣਕਣ ਧੌਲਰੀਂ

ਬੀਬੀ ਦਾ ਬਾਬਲ ਚਤੁਰ ਸੁਣੀਂਦਾ

ਪਰਖ ਵਰ ਟੋਲ਼ਿਆ

ਮਨ ਦਾ ਮੀਤ ਉਹਦੀ ਨੀਂਦ ਉਡਾ ਕੇ ਲੈ ਜਾਂਦਾ ਹੈ:


ਉੱਠ ਸਵੇਰੇ ਮੈਂ ਪਾਂਧੇ ਦੇ ਜਾਵਾਂ

ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ

ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ

ਪਲਕਾਂ ਲਗਣੇ ਨਾ ਦੇਵੇ

ਨੰਦ ਜੀ ਦੀ ਬੰਸਰੀ

ਮਹਿੰਦੀ ਸ਼ਗਨਾਂ ਦੀ/ 28