ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਾਰਾਂ ਬਰਸ ਅਸੀਂ ਇੰਝ ਗੁਜ਼ਾਰੇ
ਜੀ ਸਾਡਾ ਮਾਪਿਆਂ ਨਾਲ਼ ਪਿਆਰ
ਹੁਣ ਰਹਿ ਨਾ ਸਕਾਂ ਇਕ ਘੜੀ
ਸਾਡਾ ਅਨਜਲ ਹੋਇਆ ਤਿਆਰ

5.
ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਦਾਦੇ ਮੇਰੇ ਕਾਜ ਰਚਾਇਆ
ਦਾਦੀ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ

ਨਿੱਕੀ ਜਿਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਬਾਬਲ ਮੇਰੇ ਕਾਜ ਰਚਾਇਆ
ਮਾਤਾ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ

ਨਿੱਕੀ ਜੇਹੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਬੀਬੀ ਕਿਉਂ ਰੋ ਰਹੀ ਏਂ
ਵੀਰੇ ਮੇਰੇ ਕਾਜ ਰਚਾਇਆ
ਭਾਬੀ ਮੇਰੀ ਸਾਜ ਸਜਾਇਆ
ਮੈਂ ਪਰਦੇਸਣ ਹੋ ਰਹੀ ਆਂ

ਮਹਿੰਦੀ ਸ਼ਗਨਾਂ ਦੀ/ 37