ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

19.
ਆਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ
ਜਾਲੀ ਦੀ ਓਟ ਮਾਂ
ਸੁਰਮਾ ਮੈਂ ਪਾ ਆਈ
ਸ਼ੀਸ਼ਾ ਦਖਲਾ ਆਈ
ਚੀਰਾ ਬਨ੍ਹਾ ਆਈ
ਜਾਲੀ ਦੀ ਓਟ ਮਾਂ
ਆਪਣੇ ਬੰਨੇ ਨੂੰ ਮੈ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ

ਜਾਲੀ ਦੀ ਓਟ ਮਾਂ
ਕੈਂਠਾ ਪਵਾ ਆਈ
ਵਰਦੀ ਪਵਾ ਆਈ
ਘੋੜੀ ਚੜ੍ਹਾ ਆਈ
ਜਾਲੀ ਦੀ ਓਟ ਮਾਂ
ਆਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਦੇਖ ਆਈ
ਜਾਲੀ ਦੀ ਓਟ ਮਾਂ

20.
ਬੀਬੀ ਬਾਹਰ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਬਾਬੇ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ

ਬੀਬੀ ਬਾਹਰ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਦਾਦੀ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ

ਮਹਿੰਦੀ ਸ਼ਗਨਾਂ ਦੀ/ 47