ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹਣੇ ਮੇਰੇ
ਬਾਬਲ ਹੱਥ ਬੰਨ੍ਹਣੇ ਆਏ
28.
ਸੱਗੀ ਕਰਨੀ ਦਿੱਤੀ
ਫੁੱਲ ਜੜਨੇ ਦਿੱਤੇ
ਨਿਗ੍ਹਾ ਰੱਖੀਂ ਵੇ ਵਿਚ ਮੂਰਤਾਂ ਦੇ
ਨੀ ਨਾ ਰੋ ਮਾਏਂ
ਸਾਨੂੰ ਤੋਰ ਮਾਏਂ
ਨਾਲ ਮੂਰਤਾਂ ਦੇ
29.
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅੱਜ ਮੁਕਲਾਵਾ ਨੀ

ਜੇ ਤੇਰੇ ਘਰ ਹੈਨੀ ਮੌਲੀ
ਬਾਣ ਦੀਆਂ ਰੱਸੀਆਂ ਮੰਗਾ ਦੇ ਨੀ
ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ੰਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ ।
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈ ਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾ ਦੇ ਨੀ

ਮਹਿੰਦੀ ਸ਼ਗਨਾਂ ਦੀ/52