ਘੋੜੀਆਂ
‘ਘੋੜੀਆਂ` ਪੰਜਾਬੀ ਲੋਕ ਕਾਵਿ ਦਾ ਹਰਮਨ ਪਿਆਰਾ ਕਾਵਿ-ਰੂਪ ਹਨ। ਇਹ ਮੁੰਡੇ ਦੇ ਵਿਆਹ ਨਾਲ ਸਬੰਧਿਤ ਵੱਖ-ਵੱਖ ਰਸਮਾਂ ਰੀਤਾਂ ਸਮੇਂ ਗਾਏ ਜਾਣ ਵਾਲੇ ਲੋਕ ਗੀਤ ਹਨ ਜਿਨ੍ਹਾਂ ਨੂੰ ਔਰਤਾਂ ਜੋਟੇ ਬਣਾ ਕੇ ਜਾਂ ਕਦੀ ਕਦੀ ਸਮੂਹਿਕ ਰੂਪ ਵਿਚ ਲੰਬੀ ਹੇਕ ਨਾਲ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਰਾਹੀਂ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਓਥੇ ਵਿਆਂਹਦੜ ਮੁੰਡੇ ਦੇ ਬਾਪ-ਦਾਦੇ ਅਤੇ ਮਾਂਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਮੱਧ ਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖ਼ਮ ਭਰੇ ਸਨ। ਕੱਚੇ ਤੇ ਉਭੜੇ-ਖੁਭੜੇ ਰਾਹ, ਕੋਈ ਸੜਕ ਨਹੀਂ, ਨਦੀਆਂ ਨਾਲੇ ਬਿਨਾਂ ਪੁਲਾਂ ਤੋਂ- ਰਾਹੀ ਜੰਗਲ ਬੀਆਬਾਨਾਂ 'ਚੋਂ ਲੰਘਦੇ ਡਰਦੇ ਸਨ- ਲੋਕ ਪੈਦਲ ਸਫ਼ਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਰਾਤਾਂ ਸਜ-ਧੱਜ ਕੇ ਘੋੜੀਆਂ, ਊਠਾਂ ਤੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ! ਲਾੜੇ ਨੂੰ ਘੋੜੀ 'ਤੇ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਨ੍ਹਾਂ ਦਾ ਨਾਂ ਘੋੜੀ ਦੇ ਨਾਂ 'ਤੇ ‘ਘੋੜੀਆਂ ਪ੍ਰਚਲਿਤ ਹੋ ਗਿਆ! ਲਾੜੇ ਦੀ ਜੰਨ ਦੀ ਤਿਆਰੀ ਅਤੇ ਜੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ ‘ਘੋੜੀਆਂ`, ਹੀ ਆਖਦੇ ਹਨ।
ਪੁਰਾਤਨ ਸਮੇਂ ਤੋਂ ਹੀ ਪੁੱਤ ਵਾਲੇ ਘਰ ‘ਘੋੜੀਆਂ ਗਾਉਣ ਦੀ ਰੀਤ ਚਲੀ ਆ ਰਹੀ ਹੈ। ‘ਘੋੜੀਆਂ` ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਭੈਣਾਂ ਆਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ! ਇਨ੍ਹਾਂ ਗੀਤਾਂ ਵਿਚ ਭੈਣ ਵਲੋਂ ਆਪਣੇ ਲਾੜੇ ਭਰਾ ਦਾ ਜਸ ਗਾਇਨ ਹੀ ਨਹੀਂ ਕੀਤਾ ਜਾਂਦਾ ਬਲਕਿ ਉਸ ਤੀ ਆਪਣੇ ਪਿਆਰ-ਅਪਣੱਤ ਅਤੇ ਪਿਤਰੀ ਅਧਿਕਾਰ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ। |
ਪੰਜਾਬੀ ਸਮਾਜ ਮੁੱਖ ਤੌਰ ਤੇ ਕਿਸਾਨੀ ਅਧਾਰਿਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਦੀ ਵਿਸ਼ੇਸ਼ ਮਹੱਤਤਾ ਹੈ- ਇਹ ਦੋਨੋਂ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੁੰਡੇ ਦੇ ਜਨਮ ਨਾਲ ਜਿੱਥੇ ਪਰਿਵਾਰ ਦੀ ਵੇਲ ਵਧਦੀ ਹੈ ਓਥੇ
ਮਹਿੰਦੀ ਸ਼ਗਨਾਂ ਦੀ/ 57