ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ
ਜੇ ਗੋਰੀ ਨਾਜੋ ਪਤਲੀ ਪਤੰਗ ਹੋਵੇ ਤਾਂ ਨਾਲ ਹੀ ਸੰਗੀਆਂ ਨਾਲ
ਸ਼ਿਗਾਰੀਹੋਵੇ ਤਾਂ ਉਸ ਦੇ ਰੁਪ ਨੇ ਤਾਂ ਫੱਬਣਾ ਹੀ ਹੈ:

ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਵੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
ਉਹ ਤਾਂ ਰਾਧਾ ਵਰਗੀ ਭਾਬੋ ਦੀ ਕਾਮਨਾ ਵੀ ਕਰਦੀ ਹੈ:

ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੋਂ ਵੇ ਚੁੱਗੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ
ਘੋੜੀ ਚੜ੍ਹਾਉਣ ਦੀ ਰਸਮ ਵੇਲੇ ਸੁਆਣੀਆਂ ਲਾੜੇ ਦੇ ਬਾਪ ਦਾਦੇ ਨੂੰ
ਵਧਾਈਆਂ ਦੇ ਕੇ ਆਪਣੀ ਖੁਸ਼ੀ ਸਾਂਝੀ ਕਰਦੀਆਂ ਹਨ:

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੱਧੀ ਬਾਬੇ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ

ਮਹਿੰਦੀ ਸ਼ਗਨਾਂ ਦੀ/65