ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਜੰਨ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੋ ਨੂੰ ਨਮਸਕਾਰ
ਕਰਕੇ ਜੰਜ ਚੜ੍ਹ ਜਾਂਦਾ ਹੈ ਤੇ ਖੇੜਾ ਉਸ ਨੂੰ ਅਸੀਸਾਂ ਦੇਂਦਾ ਹੈ:

ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਸਿਹਰੇ ਗੂੰਦੇ ਨੀ ਗੁੰਦ ਲਿਆਓ
ਮਾਲਣ ਸੋਹੀੜੇ
ਭੈਣਾਂ ਡੋਲੀ ਦੀ ਉਡੀਕ ਬੜੇ ਚਾਵਾਂ ਮਲ੍ਹਾਰਾਂ ਨਾਲ ਕਰਦੀਆਂ ਹਨ।
ਵੀਰ ਰੱਤਾ ਡੋਲਾ ਲੈ ਕੇ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹਦੀ ਸੁਹਾਗਣ ਮਾਂ
ਸ਼ੁਭ ਸ਼ਗਨਾਂ ਨਾਲ ਉਨ੍ਹਾਂ ਦੀ ਆਰਤੀ ਉਤਾਰਦੀ ਹੈ। ਇਸ ਸਮੇਂ ਸਾਰੇ ਵਾਤਾਵਰਣ
ਵਿਚ ਖ਼ੁਸ਼ੀਆਂ ਦੀਆਂ ਫੁਆਰਾਂ ਵਹਿ ਤੁਰਦੀਆਂ ਹਨ:

ਨਿੱਕੀ ਨਿੱਕੀ ਬੂੰਦਾਂ ਨਕਿਆਂ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ
ਦੰਮਾਂ ਦੀ ਬੋਰੀ ਦੇਰਾ ਬਾਬਾ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਨਿੱਕਿਆ
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ ਦੇ ਨਿੱਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲਾ ਮਹਿ ਆਣ ਬੜੇ
ਰੱਤਾ ਰੱਤਾ ਡੋਲਾ ਮਹਿ ਆਣ ਬੜੇ ਵੇ ਨਿੱਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਵੇ ਪੀਵੇ
ਪਾਣੀ ਵਾਰਨ ਦੀ ਰਸਮ ਬੜੀ ਦਿਲਚਸਪ ਹੁੰਦੀ ਹੈ। ਚੰਦਨ ਚੌਕੀ 'ਤੇ
ਬੰਨੇ-ਬੰਨੀ ਨੂੰ ਖੜ੍ਹਾ ਕੇ ਬੰਨੇ ਦੀ ਮਾਂ ਉਨ੍ਹਾਂ ਦੇ ਸਿਰਾਂ ਤੋਂ ਪਾਣੀ ਦੀ ਗੜਵੀ ਵਾਰ
ਕੇ ਪਾਣੀ ਦੀਆਂ ਘੁੱਟਾ ਭਰਦੀ ਹੈ... ਗੀਤ ਦੇ ਬੋਲ ਉਭਰਦੇ ਹਨ:

ਮਹਿੰਦੀ ਸ਼ਗਨਾਂ ਦੀ/69