ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ
ਬੰਨਾ ਆਪਣੀ ਬੰਨੇ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਏਂ
ਨੀ ਬੰਨਾ ਬਾਹਰ ਖੜਾ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ

'ਘੋੜੀਆਂ ਨਿਰੀਆਂ ਤੁਕਬੰਦ ਰਚਨਾਵਾਂ ਨਹੀਂ। ਇਨ੍ਹਾਂ ਵਿਚ ਵਰਤੀ ਸ਼ਬਦਾਵਲੀ, ਰੂਪਕ, ਅਲੰਕਾਰ ਅਤੇ ਤਸ਼ਬੀਹਾਂ ਇਨ੍ਹਾਂ ਨੂੰ ਮਾਣਨ ਯੋਗ ਕਾਵਿ ਦਾ ਦਰਜਾ ਦੁਆਉਂਦੇ ਹਨ। ਇਹ ਸੰਵੇਦਨਸ਼ੀਲ ਗੁਮਨਾਮ ਸੁਆਣੀਆਂ ਦੀਆਂ ਕਾਵਿ ਮਈ ਰਚਨਾਵਾਂ ਹਨ ਜੋ ਸਰੋਤਿਆਂ ਨੂੰ ਸੁਹਜਆਤਮਕ ਆਨੰਦ ਪ੍ਰਦਾਨ ਕਰਕੇ ਸਰਸ਼ਾਰ ਕਰ ਦੇਂਦੀਆਂ ਹਨ। ਇਹ ਪੰਜਾਬੀ ਲੋਕ ਗੀਤਾਂ ਦਾ ਅਮੁਲ ਅੰਗ ਹਨ।

ਮਹਿੰਦੀ ਸ਼ਗਨਾਂ ਦੀ/70