ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੰਨ ਧੰਨ ਵੇ ਵੀਰਾ ਭੂਆ ਤੇਰੀ
ਜੀਹਨੇ ਤੂੰ ਲਾਡ ਲਡਾਇਆ
ਵੇ ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
3.
ਸਿਰ ਨੀ ਬੰਨੇ ਦੇ ਚੀਰਾ ਨੀ ਬਣਦਾ
ਨਾਦਾਨ ਬੰਨੇ ਸਿਰ ਚੀਰਾ ਨੀ ਬਣਦਾ
ਹਾਂ ਨੀ ਇਹਦੇ ਚੀਰੇ ਨੇ
ਇਹਦੀ ਕਲਗੀ ਨੇ
ਬੰਦੀ ਦਾ ਮਨ ਮੋਹ ਲਿਆ ਨੀ ਮਾਏਂ
ਕੇਸਰ ਘੋਲ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਨਾਵਾਂ ਨੀ ਮਾਏ
ਕੇਸਰ ਕਾਲੇ ਗਲ਼
ਨੀ ਬੰਨੇ ਦੇ ਕੈਂਠਾ ਨੀ ਬਣਦਾ
ਨਾਦਾਨ ਬੰਨੇ ਦੇ ਕੈਂਠਾ ਨੀ ਬਣਦਾ
ਇਹਦੇ ਕੈਂਠੇ ਨੇ
ਇਹਦੀ ਜੁਗਨੀ ਨੇ
ਬੰਦੀ ਦਾ ਮਨ ਮੋਹਿਆ ਨੀ ਮਾਏ
ਕੇਸਰ ਕਾਲੇ
ਕੇਸਰ ਘੋਲ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਨਾਵਾਂ ਨੀ ਮਾਏ
ਕੇਸਰ ਕਾਲੇ

ਮਹਿੰਦੀ ਸ਼ਗਨਾਂ ਦੀ/72