ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਭਤੀਜਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ

ਭਤੀਜਾ ਚਾਚੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ
ਭਤੀਜਾ ਚਾਚੇ ਦਾ ਸੁਣੀਦਾ
ਰਾਜਾ ਧਰਿਆ ਸੀ ਨਾਂ
5
ਮੈਂ ਤੈਨੂੰ ਮਾਲਣੇ ਆਖਿਆ
ਉੱਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ਼ ਤਲੇ ਵਿਚ ਆ
ਬਾਗ਼ ਤਲੇ ਵਿਚ ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਨੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੰਦ ਗੁੰਦਾ ਕੇ
ਨੀ ਤੂੰ ਵੀਰਨ ਮੱਥੇ ਲਾ
6
ਵੇ ਵੀਰਾ ਹਰਾ ਸੀ ਫੁੱਲ ਗੁਲਾਬ ਦਾ
ਚੰਦਾ ਕਿੱਥੋਂ ਲਿਆਂਦਾ ਸੀ ਤੋੜ ਕੇ
ਨੀ ਬੀਬੀ ਹਰਾ ਸੀ ਫੁੱਲ ਗੁਲਾਬ ਦਾ
ਬਾਗੋਂ ਲਿਆਂਦਾ ਸੀ ਤੋੜ ਨੀ
ਵੀਰਾ ਕਿਹੜੇ ਦਾਦੇ ਦਾ ਤੂੰ ਪੋਤਰਾ
ਕੀ ਐ ਤੇਰਾ ਨਾਓਂ ਵੇ
ਮਹਿੰਦੀ ਸ਼ਗਨਾਂ ਦੀ/

ਮਹਿੰਦੀ ਸ਼ਗਨਾਂ ਦੀ/74