ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਬੀਬੀ ਬੱਡੇ ਦਾਦੇ ਦਾ ਮੈਂ ਪੋਤਰਾ
ਨੀ ਬੀਬਾ ਮੇਰਾ ਨਾਓਂ ਨੀ
7
ਧੋਬੀ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਧੋ ਧੋ ਲਿਆਵੇ ਚੀਰਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਸੁਨਿਆਰੇ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਘੜ ਘੜ ਲਿਆਵੇ ਕੈਂਠਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
8
ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਫ਼ਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ
9
ਇਹਨਾਂ ਰਾਹੀਂ ਕਸੁੰਭੜਾ ਹੁਣ ਖਿੜਿਆ
ਇਹਨੀਂ ਰਾਹੀਂ ਮੇਰਾ ਵੀਰ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹੀੜਾ ਗੁੰਦ ਲਿਆਈ ਵੀਰਾ
ਵੇ ਲਾਹੌਰੋਂ ਦਰਜਨ ਆਈ ਵੀਰਾ
ਤੇਰਾ ਜੋੜਾ ਸਿਉਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇਕ ਲੱਖ ਤੋਂ ਡੇਢ ਹਜ਼ਾਰ ਵੀਰਾ

ਮਹਿੰਦੀ ਸ਼ਗਨਾਂ ਦੀ/75