ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


10.
ਆਮਦੜੀਏ ਵੇ ਵੀਰਾ ਆਪਣੇ ਚੁਬਾਰੇ
ਤੇਰੀ ਮਾਂ ਰੁਪਿਯਾ ਬਾਰੇ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ

ਆਮਦੜੀਏ ਵੀਰਾ ਆਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ
11.
ਵੀਰਾ ਵੇ ਤੇਰੇ ਸਿਰ ਦਾ ਚੀਰਾ
ਚੰਦਾ ਵੇ ਤੇਰੇ ਸਿਰ ਦਾ ਚੀਰਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
ਵੀਰਾ ਵੇ ਤੇਰੇ ਗਲੇ ਦਾ ਕੈਂਠਾ
ਚੰਦਾ ਵੇ ਤੇਰੇ ਗਲ ਦਾ ਕੈਂਠਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
12.
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਣੀ ਬੇਗ਼ਮ ਦਿਆ ਜਾਇਆ
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ

ਮਹਿੰਦੀ ਸ਼ਗਨਾਂ ਦੀ/76