ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜੀ ਐ ਨਾਲ ਤਾਰਿਆਂ ਦੇ

19.
ਵੀਰਨ ਚੌਂਕੀ ਉਪਰੇ
ਵੇ ਇਹਦੀ ਮਾਂ ਸਦਾਵੋ
ਜੀਹਨੇ ਕੁੱਖ ਨਵਾਇਆ
ਘੋੜੀ ਲਿਆਵੇ ਰਾਜੇ ਰਾਮ ਦੀ ਵੇ ਹੋ

20.
ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ

21.
ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ

22.
ਆਂਗਣ ਚਿੱਕੜ ਕੀਹਨੇ ਕੀਤਾ
ਕੀਹਨੇ ਡੋਹਲਿਆ ਪਾਣੀ
ਦਾਦੇ ਦਾ ਪੋਤਾ ਨਾਵ੍ਹੇ ਧੋਵੇ

ਮਹਿੰਦੀ ਸ਼ਗਨਾਂ ਦੀ/79