ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
29.
ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿਚ ਚੰਦ ਐ ਵੇ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਉਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
30.
ਅਰਜਨ ਘੋੜੀ ਬੀਬਾ ਸੁਰਜਣ ਘੋੜੀ ਵੇ
ਕਿਹੜੇ ਸੁਦਾਗਰ ਮੁਲ ਪੁਆਇਆ ਵੇ
ਅਰਜਨ ਘੋੜੀ ਬੀਬੀ ਸੁਰਜਣ ਘੋੜੀ
ਬਾਬਲ ਸੁਦਾਗਰ ਮੁੱਲ ਪੁਆਇਆ ਵੇ
31
ਜੋ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਵੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫ਼ੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ ਸੁਹਾਵੇ
ਵੀਰਾ ਤਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
ਮਹਿੰਦੀ ਸ਼ਗਨਾਂ ਦੀ/83