ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

32.
ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲਿਆ
ਉਹਦੀ ਮਾਓਂ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐਂ
ਓਦਣ ਦਾ ਖ਼ਰਚਾ ਘੋੜੀ ਦੇ ਕੇ ਚੜ੍ਹੀ
ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲਿਆ
ਉਹਦੀ ਦਾਦੀ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐ
ਓਦਣ ਦਾ ਖਰਚਾ ਘੋੜੀ ਦੇ ਕੇ ਚੜੀ

33.
ਘੋੜੀ ਤੇ ਮੇਰੇ ਵੀਰ ਦੀ ਨੀ
ਬਿਦ੍ਰਾਬਨ ਚੋਂ ਆਈ
ਮਾਰ ਪਲਾਕੀ ਚੜ੍ਹ ਗਿਆ
ਵੇ ਵੀਰਾ ਤੇਰੀ ਚਤਰਾਈ
ਅੱਗੋਂ ਭਾਬੋ ਨੇ ਰੋਕਿਆ
ਵੇ ਦੇ ਜਾ ਦਿਓਰਾ ਸੁਰਮਾਂ ਪਵਾਈ
ਜੋ ਕੁਝ ਮੰਗਣੋਂ ਮੰਗ ਲੈ
ਨੀ ਭਾਬੋ ਦੇਰ ਨਾ ਲਾਈਂ
ਤਿੰਨੇ ਕੱਪੜੇ ਰੇਸ਼ਮੀ
ਵੇ ਚੰਨਣ ਹਾਰ ਲਿਆਈਂ

34.
ਨਿੱਕੀ ਨਿੱਕੀ ਬੂੰਦਾਂ ਨਿੱਕਿਆ ਮੀਂਹ ਵੇ ਵਰ੍ਹੇ
ਵੇ ਨਿੱਕਿਆ, ਮਾਂ ਵੇ ਸੁਹਾਗਣ ਤੇਰਾ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ
ਦੰਮਾਂ ਦੀ ਬੋਰੀ ਡੇਰਾ ਬਾਬਾ ਫੜੇ
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ਵੇ ਨਿੱਕਿਆ
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਵੇ ਨਿੱਕਿਆ
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ ਵੇ ਨਿੱਕਿਆ

ਮਹਿੰਦੀ ਸ਼ਗਨਾਂ ਦੀ/84