ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲਾ ਮਹਿਲੀਂ ਆਣ ਬੜੇ
ਰੱਤਾ ਰੱਤਾ ਡੋਲਾ ਮਹਿਲੀਂ ਆਣ ਬੜੇ ਵੇ ਨਿੱਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ

35.

ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ
ਬੰਨਾ ਆਪਣੀ ਬੰਨੋ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਏਂ
ਨੀ ਬੰਨਾ ਬਾਹਰ ਖੜਾ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਏਂ
ਬੰਨਾ ਬਾਹਰ ਖੜਾ

ਮਹਿੰਦੀ ਸ਼ਗਨਾਂ ਦੀ/ 85