ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

ਏਥੇਹੀ ਬਸ ਨਹੀਂ

ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸੱਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸੱਜਣ ਬੜੇ ਸਮਝਾਏ
ਉਹ ਜਾਨੀਆਂ ਨੂੰ ਪਾਣੀ ਪੀਣ ਬਦਲੇ ਖੂਹਾਂ ਵਾਲਿਆਂ ਨੂੰ ਆਪਣੀਆਂ
ਮਾਵਾਂ ਦੇਣ ਲਈ ਕਹਿੰਦੀਆਂ ਹਨ:
ਆਂ ਨੂੰ ਆਪਣੀਆਂ

ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ

ਮਹਿੰਦੀ ਸ਼ਗਨਾਂ ਦੀ/94