ਪੰਨਾ:ਮਾਛੀ ਵਾੜਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਸ਼ਾਹ ਸਵਾਰ ਨੀ

ਤਰਜ਼- ਅਫਸਾਨਾ ਲਿਖ ਰਹੀ ਹੂੰ (ਦਰਦ)

ਸੂਲਾਂ ਤੇ ਜਾ ਸੁਤਾ ਹੈ, ਮੇਰਾ ਸ਼ਾਹ ਸਵਾਰ ਨੀ।
ਟੋਟੇ ਜਿਗਰ ਦੇ ਜਿਸ ਨੇ, ਵਾਰੇ ਨੇ ਚਾਰ ਨੀ।

ਜਾਮਾ ਹੈ ਲੀਰੋ ਲੀਰ ਤੇ ਛਾਲੇ ਨੇ ਚਮਕਦੇ,

ਸੁੱਤਾ ਹੈ ਬੇੜੀ ਹਿੰਦ ਦੀ ਡੁਬਦੀ ਨੂੰ ਤਾਰ ਨੀ।

ਸਰਵੰਸ ਦੇ ਕੇ ਲੈਂਦਾ ਹੈ ਆਜ਼ਾਦੀ ਵਤਨ ਦੀ,

ਸੜਦਾ ਕਲੇਜਾ ਹਿੰਦ ਦਾ ਉਸ ਦਿਤਾ ਠਾਰ ਨੀ।

ਸੱਤਾ ਹੈ ਫਿਰ ਵੀ ਹੱਥ ਹੈ ਸ਼ਮਸ਼ੀਰ ਦੇ ਉੱਤੇ,

ਸੂਲਾਂ ਚਰਨ ਚੁੰਮਦੀਆਂ ਨੇ ਸੌ ਸੌ ਵਾਰ ਨੀ।

ਸੂਲਾਂ ਤੇ ਜਾ ਸੁੱਤਾ ਹੈ, ਮੇਰਾ ਸ਼ਾਹ ਸਵਾਰ ਨੀ।
ਟੋਟੇ ਜਿਗਰ ਦੇ ਜਿਸ ਨੇ, ਵਾਰੇ ਨੇ ਚਾਰ ਨੀ।

"ਨੀਰ"

-੯-