ਪੰਨਾ:ਮਾਛੀ ਵਾੜਾ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਆ ਜਾ ਤੂੰ

ਤਰਜ਼- ਦਿਨ ਮੇਂ ਦਿਨ ਬੀਤੇ ਜਾਏਂ (ਕਾਜਲ)

ਮੇਰੇ ਦਿਲ ਚਿ ਉਠਣ ਉਛਾਲੇ
ਮੇਰੇ ਪ੍ਰੀਤਮ ਕਲਗੀਆਂ ਵਾਲੇ
ਹੁਣ ਆ ਜਾ ਤੂੰ।

ਤੇਰੇ ਬਿਨ ਕੋਈ ਨਾ ਵਾਲੀ
ਖੜੇ ਦਰ ਤੇਰੇ ਹਾਂ ਸਵਾਲੀ
ਇਕ ਵਾਰ ਜੇ ਆਵੇਂ, ਇਕ ਵਾਰ ਜੇ ਆਵੇਂ
ਸਾਡੀ ਬੇੜੀ ਬੰਨ੍ਹੇ ਲਾਵੇਂ

ਪਿਲਾ ਫਿਰ ਅੰਮ੍ਰਿਤ ਪਿਆਲੇ
ਉਹ ਚੌਜੀ, ਬਾਜਾਂ ਵਾਲੇ
ਹੁਣ ਆ ਜਾ ਤੂੰ।

ਪਏ ਤੂਫਾਨ ਨੇ ਸਾਨੂੰ ਡਰਾਂਦੇ, ਹਾਏ ਡਰਾਂਦੇ,
ਸਾਨੂੰ ਝਖੜ ਨੇ ਪਏ ਧਮਕਾਉਂਦੇ,
ਹੁਣ ਤਾਂ ਨੀਲੇ ਵਾਲੇ ਆ ਜਾ।
ਚਿੜੀਆਂ ਤੋਂ ਬਾਜ਼ ਤੁੜਾ ਜਾ।

ਇਕ ਵਾਰ ਜੇ ਆਵੇਂ, ਇਕ ਵਾਰ ਜੇ ਆਵੇਂ
ਸਾਡੀ ਬੜੀ ਬੰਨ੍ਹੇ ਲਾਵੇਂ..........

"ਮਸਤਾਨਾ”

-੧੨-