ਪੰਨਾ:ਮਾਛੀ ਵਾੜਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੋਟੇ ਜਿਗਰ ਦੇ

ਤਰਜ਼- ਬੇਤਾਬ ਹੈ ਦਿਲ (ਦਰਦ)

ਨੀਹਾਂ 'ਚ ਚਿਨੇਂ ਜਾ ਰਹੇ ਨੇ ਦੋ ਟੋਟੇ ਜਿਗਰ ਦੇ
ਟੁਟ ਗਏ ਨੇ ਦੋ ਤਾਰੇ ਕਿਸੇ ਮਾਂ ਦੀ ਨਜ਼ਰ ਦੇ

ਇਹ ਖੂਨ ਥੀਂ ਲਿਖ ਦੇ ਨੇ ਪਏ ਹਿੰਦ ਦਾ ਫ਼ਸਾਨਾ
ਗਾਂਦੇ ਨੇ ਪਏ ਓ ਆਜ਼ਾਦ ਵਤਨ ਦਾ ਤਰਾਨਾ

ਲਭਦੇ ਪਏ ਰਸਤੇ ਨੇ ਆਜ਼ਾਦੀ ਦੇ ਦਰ ਦੇ
ਟੁਟ ਰਹੇ ਨੇ ਦੋ ਤਾਰੇ ਕਿਸੇ ਮਾਂ ਦੀ ਨਜ਼ਰ ਦੇ

ਨੀਹਾਂ ਨਈ ਨੀਂਂਹ ਹੈ ਇਹ ਆਜ਼ਾਦ ਵਤਨ ਦੀ
ਹੈ ਬਨਦੀ ਪਈ ਯਾਦ ਇਕ ਅਨਮੋਲ ਰਤਨ ਦੀ

ਜੋ ਦੇਸ਼ ਲਈ ਮਰਦੇ ਨੇਂ ਉਹ ਕਦੇ ਨਹੀਂ ਮਰਦੇ
ਏਹ ਬਾਲ ਅਯਾਨੇ ਨਹੀਂ ਮੌਤ ਤੋਂ ਡਰ ਦੇ।

ਚਮਕਨਗੇ ਏਹ ਜਗ ਤੇ ਸਦਾ ਬਨ ਕੇ ਸਿਤਾਰੇ
ਯਾ ਬਨਕੇ ਖਿਵਈਆ ਸਾਨੂੰ ਲਾਵਨਗੇ ਕਿਨਾਰੇ

ਖੇਲ੍ਹਣਗੇ ਇਹ ਬੂਹੇ ਮੇਰੇ ਮਾਹੀ ਦੇ ਦਰ ਦੇ
ਟੁਟ ਗਏ ਨੇ ਦੋ ਤਾਰੇ ਕਿਸੇ ਮਾਂ ਦੀ ਨਜ਼ਰ ਦੇ

ਭਰਦੇ ਪਏ ਖੂਨ ਥੀਂ ਨੇ ਜ਼ੁਲਮ ਦਾ ਪਿਆਲਾ
ਭਰ ਜਾਏਗਾ ਤਦ ਤੋੜੇਗਾ ਉਹ ਕਲਗੀਆਂ ਵਾਲਾ

ਹਸ ਹਸ ਏਸੇ ਲਈ ਨੇ ਪਏ ਦੁਖੜੇ ਜਰਦੇ
ਏਹ ਬਾਲ ਇਞਾਨੇ ਨਹੀਂ ਮੌਤ ਤੋਂ ਡਰਦੇ

"ਨੀਰ"

-੧੩-