ਪੰਨਾ:ਮਾਛੀ ਵਾੜਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਲੇ ਸ਼ਾਹ ਅਸਵਾਰਾ

ਤਰਜ਼- ਓ ਦੁਨੀਆਂ ਬਨਾਣੇ ਵਾਲੇ (ਸੰਧੂਰ)

ਓ ਨੀਲੇ ਸ਼ਾਹ ਅਸਵਾਰ, ਕਦੀ ਫੇਰ ਵੀ ਮੋੜ ਮੁਹਾਰਾਂ,
ਜੇ ਮੈਂ ਤੇਰਾ ਦਰਸ਼ਨ ਪਾਵਾਂ, ਜੀਵਨ ਆਪਣਾ ਸਵਾਰਾਂ,
ਓ ਨੀਲੇ ਸ਼ਾਹ........

ਮਨ 'ਚਿ ਮੈਲ, ਕਪੜੇ ਉਜਲੇ, ਰਜ ਰਜ ਪਾਪ ਕਮਾਂਦੇ ਹਾਂ
ਮੇਹਰ ਕਰ ਕੋਈ ਐਸੀ, ਤੈਨੂੰ ਨਾ ਮਨੋ ਵਸਾਰਾਂ
ਓ ਨੀਲੇ ਸ਼ਾਹ.........

ਉਜੜੀ ਮੇਰੀ ਦੁਨੀਆਂ ਵਸਾਦੇ, ਸੁਤੇ ਮੇਰੇ ਭਾਗ ਜਗਾਦੇ
ਓ ਬਾਜ਼ ਲੜਾਨੇ ਵਾਲੇ, ਕਰਾਂ ਪਈ ਇੰਤਜ਼ਾਰਾਂ,
ਓ ਨੀਲੇ ਸ਼ਾਹ........

“ਮਸਤਾਨਾ"

-੧੪-