ਪੰਨਾ:ਮਾਛੀ ਵਾੜਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਸੜਦੀ ਲੋਹ

ਹਮੇਂ ਤੋ ਸ਼ਾਮੇਂ ਗ਼ਮ ਮੇਂ (ਜੁਗਨੂੰ)

ਹੈ ਸੜਦੀ ਲੋਹ ਤੇ ਗੁਰੂ ਅਰਜਨ,
ਸਬਰ ਦੇ ਗੀਤ ਗਾਂਦੇ ਨੇ।
ਹੈ ਛਾਲੇ ਪਾਂਦੀ ਤੱਤੀ ਰੇਤ,
ਪਰ ਉਹ ਮੁਸਕਰਾਂਦੇ ਨੇ।
ਹੈ ਮੀਆਂ ਮੀਰ ਮੰਗਦਾ ਹੁਕਮ,
ਕਿ ਦੁਨੀਆਂ ਉਲਟ ਦੇਵਾਂ।
ਐਪਰ ਉਹ ਸ਼ਾਂਤੀ ਹੀ ਸ਼ਾਂਤੀ,
ਮੁਖ ਤੋਂ ਸੁਨਾਂਦੇ ਨੇ।
ਹੈ ਰੋਂਦੀ ਨੂੰਹ ਪਈ ਚੰਦੂ ਦੀ,
ਇਹ ਕੀ ਕੌਤਕ ਰਚਾਂਦੇ ਨੇ।
ਉਹ ਦੁਖ ਸੈਹ ਸਬਰ ਥੀਂ ਅਜ,
ਜ਼ੁਲਮੀਂ ਦੁਨੀਆਂ ਪਏ ਮਿਟਾਂਂਦੇ ਨੇ।
ਅਸਾਂ ਦੇ ਵਾਸਤੇ ਮਾਹੀ ਪਏ,
ਦੁਖਾਂ ਥੀਂ ਲੜਦੇ ਨੇ।
ਚੁਰਾਸੀ ਦੀ ਘੁਮਨ ਘੇਰੀ ਚੋਂ,
ਅਸਾਂ ਨੂੰ ਪਾਰ ਲਾਂਦੇ ਨੇ।

"ਨੀਰ"

-੧੭-