ਪੰਨਾ:ਮਾਛੀ ਵਾੜਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਬਿਨਾਂ ਮੈਂ ਪ੍ਰੀਤਮ

ਦੁਖ ਦਰਦ ਸੇ ਇਸ ਜਗ ਮੇਂ (ਹਮਜੋਲੀ)

ਤੇਰੇ ਇਨਾਂ ਮੈਂ ਪ੍ਰੀਤਮ, ਕਿਹਨੂੰ ਹਾਲ ਸੁਣਾਵਾਂ।
ਪ੍ਰੇਮ ਦੇ ਬਲਦੇ ਭਾਂਬੜ ਨੂੰ, ਮੈਂ ਕਿਵੇਂ ਬੁਝਾਵਾਂ।
ਸਦਾ ਸੁਣੇ ਦੁਖੀਆਂ ਦੀ, ਮੇਰੇ ਵੀ ਕਸ਼ਟ ਨਿਵਾਰ ਜਾ।
ਜੋ ਚਾਹੇਂ ਤੂੰ ਕਰ ਜਾ, ਡੋਬ ਜਾ ਜਾਂ ਤਾਰ ਜਾ।
ਚਰਨੀਂ ਆਣ ਕੇ ਡਿਗਾ ਮੈਂ, ਹੁਣ ਮੈਨੂੰ ਉਠਾ ਲੈ।
ਤੈਨੂੰ ਛਡ ਕੇ ਹੁਣ ਮੈਂ ਕਿਉਂ, ਕਿਸੇ ਹੋਰ ਦਰ ਤੇ ਜਾਵਾਂ।
ਤੇਰੇ ਬਿਨਾਂ..........

ਬਾਜਾਂ ਵਾਲੇ, ਜੇ ਤੂੰ ਨਾ ਆਇਓਂ, ਮੈਂ ਪੁਕਾਰਾਂਗਾ।
ਕਸ਼ਟਾਂ ਤੇ ਪਿਆ ਕਸ਼ਟ ਤੇ, ਦੁਖੜੇ ਹੀ ਸਹਾਰਾਂਗਾ।
ਤੂੰ ਪੰਥ ਦੀ ਖਾਤਿਰ ਸਨ ਲਾਲ ਲੁਟਾਏ।
ਦੋ ਟੁਕੜੇ ਕਰਾਏ ਦੋ ਕੰਧਾਂ ਚਿ ਚਿਨਾਏ।

"ਮਸਤਾਨਾ"


ਟੁੱਟੇ ਦਿਲਕਸ਼ਮੀਰਾ ਸਿੰਘ 'ਪਾਰਸ’ ਦਿਲ ਚੀਰਵੀਆਂ ਕਹਾਣੀਆਂ
ਦੀ ਨਵੀਂ ਪੁਸਤਕ
ਅੱਜੋ ਮੰਗਵਾਓ

-੧੮-