ਪੰਨਾ:ਮਾਛੀ ਵਾੜਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੜੀਆਂ ਤੋਂ ਬਾਜ ਤੁੜਾ ਕੇ

ਕਿਸੀ ਕੇ ਮਧੁਰ......(ਸੰਧੂਰ)

ਚਿੜੀਆਂ ਤੋਂ ਬਾਜ ਤੁੜਾ ਕੇ,
ਦੁਨੀਆਂ ਹੈਰਾਨ ਕਰ ਗਿਆ।
ਹੱਸ ਹੱਸ ਕੇ ਲਾਲ ਜੋੜੀਆਂ,
ਕੁਰਬਾਨ ਕਰ ਗਿਆ।
ਤੀਰ ਤੇ ਕਮਾਨ ਸਜਾ,
ਨੀਲੇ ਨੂੰ ਜਦ ਦੌੜਾਂਵਦਾ।
ਡਿਗਦੇ ਸ਼ਹੀਦਾਂ ਦਾ ਲਹੂ,
ਫਿਰ ਜੋਸ਼ ਖਾਂਵਦਾ।
ਸੂਬੇ ਨੇ ਸਾਹਿਬ ਜ਼ਾਦਿਆਂ ਨੂੰ,
ਜਦ ਕੰਧੀਂ ਚਿਣ ਲਿਆ।
ਸਰਬੰਸ ਲੂਟਾ ਕੇ ਵੈਰੀ ਨੂੰ,
ਬੇ ਨਿਸ਼ਾਨ ਕਰ ਗਿਆ।
ਸ਼ਹੀਦ ਹੋ ਗਈਆਂ ਜਿੰਦਾ,
ਤੇ ਫਿਰ ਹਨੇਰ ਹੋ ਗਿਆ।
ਪੰਥ ਦੇ ਲਈ,
ਸਚ ਮੁਚ ਸਵੇਰ ਹੋ ਗਿਆ ।|

"ਮਸਤਾਨਾ"

-੨੦-