ਪੰਨਾ:ਮਾਛੀ ਵਾੜਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੁਬਦੀ ਨੂੰ ਤਾਰ

ਪਾਪੀ ਪਪੀਹਾ ਰੇ (ਪਰਵਾਨਾ)

ਪਾਪਾਂ ਦੀ ਬੇੜੀ ਮੇਰੀ ਡੁਬਦੀ ਨੂੰ ਤਾਰ
ਮਾਹੀ ਡੁਬਦੀ ਨੂੰ ਤਾਰ

ਤੇਰੇ ਦਵਾਰੇ ਆਕੇ ਲਖਾਂ ਹੀ ਹੋਏ ਪਾਰ
ਡੁਬਦੀ ਨੂੰ ਤਾਰ ਮਾਹੀ ਡੁਬਦੀ ਨੂੰ ਤਾਰ

ਡੋਲਦਾ ਹੈ ਮਨ ਮੇਰਾ ਮੈਂ ਹਾਂ ਕਪਟੀ ਕਾਮੀ ਵੇ
ਪਰ ਤੇਰੇ ਤੇ ਆਸ ਹੈ ਮਾਹੀ ਬਖਸ਼ਨਹਾਰ ਸਵਾਮੀ ਵੇ

ਕਪਟੀ ਹਾ ਕਾਮੀ ਜੋ ਹਾਂ ਆਏ ਹਾ ਤੇਰੇ ਦਵਾਰ
ਡੁਬਦੀ ਨੂੰ ਤਾਰ ਮਾਹੀ ਡੁਬਦੀ ਨੂੰ ਤਾਰ

ਬਖਸ਼ੇ ਸਨ ਜਿਓਂ ਚਾਲੀ ਮੁਕਤੇ ਸਨ ਸੀਨੇ ਲਾਏ
ਫਸਦੇ ਕਾਮ ਵਿਚ ਜੋਗੇ ਜਹੇ ਤੂੰ ਆਪ ਬਚਾਏ

ਭੁਲੇ ਉਹ ਦੁਖੜੇ ਸਾਰੇ ਜਿਸ ਨੂੰ ਦਿਤਾ ਦੀਦਾਰ
ਡੁਬਦੀ ਨੂੰ ਤਾਰ ਮਾਹੀ ਡੁਬਦੀ ਨੂੰ ਤਾਰ

"ਨੀਰ"

-੨੧-