ਪੰਨਾ:ਮਾਛੀ ਵਾੜਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਜਾ ਮੇਰੇ ਪ੍ਰੀਤਮ

ਆਜਾ ਮੇਰੀ ਬਰਬਾਦ........(ਅਨਮੋਲ ਘੜੀ)

ਆ ਜਾ, ਆ ਜਾ,
ਮੇਰੇ ਪ੍ਰੀਤਮ, ਮੇਰੇ ਦਸਮੇਸ਼ ਪਿਆਰੇ
ਲਾਦੇ ਮੇਰੀ ਤੂੰ ਡੋਲਦੀ ਬੇੜੀ ਨੂੰ ਕਿਨਾਰੇ। ਆਜਾ......

ਆ ਵੇਖ ਲੈ, ਕੀ ਹਾਲ ਹੈ ਹੋਇਆ,
ਕੀ ਹਾਲ ਹੈ ਹੋਇਆ।
ਲਖਾਂਪਤੀ ਬਣ ਕਖਾਂਪਤੀ ਪਏ ਰੁਲਣ ਵਿਚਾਰੇ। ਆਜਾ...

ਉਹਨਾਂ ਦੀ ਇਹ ਗੁਰਬਤ, ਤੈਥੋਂ ਵੀ ਨਹੀਂ ਭੁਲੀ,
ਤੈਥੋਂ ਵੀ ਨਹੀਂ ਭੁਲੀ।
ਆਸਾਂ ਨੇ ਲਾਈ ਬੈਠੇ, ਕਦ ਦੇਵੇਂ ਦੀਦਾਰੇ। ਆਜਾ......

ਬੀਰੋ ਲਗਾ ਦੇਵੋ ਸਤਿ ਸ੍ਰੀ ਅਕਾਲ ਦਾ ਨਾਅਰਾ,
ਸਤਿ ਸ੍ਰੀ ਅਕਾਲ ਦਾ ਨਾਅਰਾ।
ਗਜ ਵਜਕੇ ਢਾਹ ਦਿਓ ਏ ਪਾਕਸਤਾਨੀ ਮੁਨਾਰੇ। ਆਜਾ...

"ਮਸਤਾਨਾ"

-੨੨-