ਪੰਨਾ:ਮਾਛੀ ਵਾੜਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਜਾ

ਆ ਜਾ ਮੇਰੀ ਬਰਬਾਦ ਮੁਹਬਤ ਕੇ ਸਹਾਰੇ (ਅਨਮੋਲ ਘੜੀ)

ਦਸ ਖਾਂ, ਦਸ ਖਾਂ, ਮੇਰੇ ਦਸਮੇਸ਼, ਕਿਥੇ ਲਾਲ ਨੇ ਚਾਰੇ

ਨੈਣਾਂ ਦਾ ਸਨ ਜੋ ਨੂਰ, ਉਹ ਅਖੀਆਂ ਦੇ ਤਾਰੇ,

ਦਸ ਖਾਂ.......

ਘੋੜੀ ਨਹੀਂ ਚਾੜ੍ਹੇ, ਅਜੇ ਗਾਨ੍ਹਾ ਨਹੀਂ ਬੰਨ੍ਹਿਆ, ਅਜੇ ਗਾਨ੍ਹਾ ਨਹੀਂ ...

ਸਧਰਾਂ ਨਹੀਂ ਲਥੀਆਂ ਅਜੇ ਚਾੜ੍ਹੇ ਨਹੀਂ ਖਾਰੇ। ਦਸ ਖਾਂ.....

ਏਸ ਦਰਦ ਦੇ ਤੂਫਾਨ ਦੇ ਵਿਚ ਡੋਬ ਨਾ ਦਾਤਾ, ਮੈਨੂੰ ਡੋਬ ਨਾ ਦਾਤਾ

ਟੁਟੀ ਹੋਈ ਬੇੜੀ ਦੇ ਦਸ ਕਿਥੇ ਨੇ ਕਿਨਾਰੇ। ਦਸ ਖਾਂ......

ਇਹ ਲੈ ਹਜ਼ਾਰਾਂ ਲਾਲ ਤੇਰੀ ਗੋਦ ਨੂੰ ਬਖਸ਼ੇ ਹਾਂ ਤੇਰੀ ਗੋਦ.........
ਇਨ੍ਹਾਂ ਹਜ਼ਾਰਾਂ ਤੋਂ ਤੇਰੇ ਚਾਰੇ ਨੇ ਵਾਰੇ।

ਦਸ ਖਾਂ.......

"ਨੀਰ"

-੨੪-