ਪੰਨਾ:ਮਾਛੀ ਵਾੜਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਿਆ ਜਾਵੇ

ਨੀਂਦ ਹਮਾਰੀ, ਖ਼ਾਬ ਤੁਮਾਰੇ (ਨਈ ਕਹਾਣੀ)

ਰਾਤ ਹਨੇਰੀ, ਪੈਂਡੇ ਭਾਰੇ, ਤੁਰਿਆ ਜਾਵੇ, ਸ਼ੁਕਰ ਗੁਜ਼ਾਰੇ।
ਪੈਰੀਂ ਛਾਲੇ ਏਦਾਂ ਚਮਕਣ, ਰਾਤੀਂ ਜਿੱਦਾਂ ਚਮਕਣ ਤਾਰੇ।

ਫਟਿਆ ਜਾਮਾ, ਲਮਕਣ ਲੀਰਾਂ,
ਸ਼ਾਹਾਂ ਦਾ ਸ਼ਾਹ ਵਾਂਙ ਫਕੀਰਾਂ,

ਆਪਣੇ ਲਾਲ ਲੁਟਾ ਕੇ ਚਾਰੇ;
ਤੁਰਿਆ ਜਾਵੇ, ਸ਼ੁਕਰ ਗੁਜ਼ਾਰੇ।
ਰਾਤ ਹਨੇਰੀ.........

ਦੇਸ਼ ਦਾ ਦਰਦੀ, ਕੌਮੀ ਦੀਵਾਨਾ,
ਮਸਤੀ ਅੰਦਰ ਮਨ 'ਮਸਤਾਨਾ'

ਯਾਦ ਕਰੇਂਦਾ ਮਿੱਤਰ ਪਿਆਰੇ;
ਤੁਰਿਆ ਜਾਵੇ, ਸ਼ੁਕਰ ਗੁਜ਼ਾਰੇ।
ਰਾਤ ਹਨੇਰੀ..........

"ਮਸਤਾਨਾ"

-੨੯-