ਪੰਨਾ:ਮਾਛੀ ਵਾੜਾ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐ ਪੰਥ!

ਐ ਹਿੰਦ ਕੇ ਸਪੂਤੋ (ਕੋਸ਼ਿਸ਼)

ਐ ਪੰਥ! ਪੀ ਤੇਰੇ ਲਈ, ਜੰਗਲਾਂ ’ਚਿ ਲਾਇਆ ਡੇਰਾ।
ਮਾਤਾ ਪਿਤਾ ਤੇ ਅਪਣਾ, ਸਰਬੰਸ ਸਭ ਲੁਟਾ ਕੇ
ਸੂਲਾਂ ਦੀ ਸੇਜ ਉਤੇ, ਕੀਤਾ ਏ ਉਸ ਬਸੇਰਾ
ਐ ਪੰਥ........

ਪੈਰੀਂ ਪਏ ਨੇ ਛਾਲੇ
ਤੇ ਜਾਮਾ ਲੀਰਾਂ ਲੀਰਾਂ
ਦਰਦ ਉਸ ਦੇ ਮਨ ਦੇ ਵਿਚ ਹੈ, ਸਭ ਦੁਖੀਆਂ ਤੋਂ ਵਧੇਰਾ।
ਐ ਪੰਥ........

ਦੁਖ ਸਹਿ ਕੇ ਸਾਰੇ ਜਗ ਦੇ
ਉਹ ਮੁਸਕਰਾ ਰਿਹਾ ਏ
ਕਹਿੰਦਾ ਏ ਅਪਣੇ ਪੀ ਨੂੰ, ਭਾਣਾ ਏ ਮਿੱਠਾ ਤੇਰਾ।
ਐ ਪੰਥ........

ਦੁਖੀਆਂ ਦੇ 'ਨੀਰ’ ਪੂੰਝ ਕੇ, ਕਰਸੀ ਉਹ ਦੂਰ ਹਨੇਰਾ।

"ਨੀਰ"

-੩੦-