ਪੰਨਾ:ਮਾਛੀ ਵਾੜਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਦੇ ਕੋਲ

ਵੀਨਾਂ ਮਧੁਰ ਮਧੁਰ ਕੁਛ ਬੋਲ (ਰਾਮ ਰਾਜ)

ਪੰਛੀ, ਜਾ ਪ੍ਰੀਤਮ ਦੇ ਕੋਲ
ਹਾਲ ਗੁਲਾਮਾਂ ਦੇ ਤੂੰ ਸੁਣਾ ਕੇ
ਓਸਦਾ ਹਿਰਦਾ ਮੋਮ ਬਣਾ ਕੇ
ਪਗਲੇ, ਉਸ ਨੂੰ ਰੋ ਰੋ ਆਖੀ:-
ਤੇਰੀ ਭਾਰਤ ਰਹੀ ਏ ਡੋਲ।
ਪੰਛੀ, ਜਾ.........

ਜੇ ਨਹੀਂ ਰਸਤਾ ਆਉਂਦਾ ਤੈਨੂੰ,
ਆਪਣੇ ਖੰਭ ਲਗਾ ਦੇ ਮੈਨੂੰ,
ਉੱਡ ਜਾਵਾਂ ਮੈਂ ਅਰਸ਼ੀ ਦੇ ਵਲ
ਦੱਸਾਂ ਦੁਖੜੇ ਫੋਲ।
ਪੰਛੀ, ਜਾ.........

'ਨੀਰ' ਮੇਰੇ ਨੈਣਾਂ ਥੀਂ ਵਹਿੰਦੇ,
ਵਹਿੰਦੇ ਵਹਿੰਦੇ ਇਹ ਨੇ ਕਹਿੰਦੇ:-
ਗੁਲਾਮ ਦੀ ਅੱਖ ਵਿਚ ਨਹੀਂ ਰਹਿਣਾ,
ਭਾਵੇਂ ਮਿੱਟੀ ਦੇ ਵਿਚ ਰੋਲ।
ਪੰਛੀ, ਜਾ.........

"ਨੀਰ"

-੩੧-