ਪੰਨਾ:ਮਾਛੀ ਵਾੜਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਜਾ!

ਆ ਜਾ, ਆ ਜਾ, (ਨਈ ਕਹਾਣੀ)

ਆ ਜਾ, ਆ ਜਾ, ਆ ਜਾ, ਆ ਜਾ,

ਸਰਬੰਸ ਦੇ ਦਾਨੀ,
ਇਸ ਦੇਸ ਦੀ ਖਾਤਰ,
ਸਾਨੂੰ ਮਰਨਾ ਤੇ ਜੀਉਣਾ
ਆ ਮੁੜ ਕੇ ਸਿਖਾ ਜਾ।ਆ ਜਾ........

ਇਸ ਫੁੱਟ ਚੰਦਰੀ ਦੇ,
ਅਹਿਸਾਨ ਨ ਭੁੱਲਦੇ।
ਅਜ ਤਖਤਾਂ ਦੇ ਵਾਲੀ,
ਪਏ ਤਖਤ ਤੇ ਰੁੱਲਦੇ
ਨਿਤ ਨੈਣ ਨੇ ਡੁੱਲ੍ਹਦੇ

ਨਿਰ-ਵੈਰ ਬਣਾ ਕੇ,
ਸਭ ਝਗੜੇ ਮਿਟਾ ਕੇ,
ਤੂੰ ਰੋਂਦੇ ਹਸਾ ਜਾ।

ਇਹ ਰਹਿਣ ਹਮੇਸ਼ਾਂ, ਜਿਉਂ ਕੰਵਲ ਤੇ ਪਾਣੀ
ਕੁਰਬਾਨ ਕਰਨ ਸਾਰੇ 'ਮਸਤਾਨੇ' ਜਵਾਨੀ

ਸੱਤੀਆਂ ਹੋਈਆਂ ਅਣਖਾਂ
ਆ ਫੇਰ ਜਗਾ ਜਾ।
ਆ ਜਾ!

"ਮਸਤਾਨਾ"

-੩੨-