ਪੰਨਾ:ਮਾਛੀ ਵਾੜਾ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇ ਰਾਹੀਆ!

ਧੀਰੇ ਧੀਰੇ ਆ ਰੇ ਬਾਦਲ (ਕਿਸਮਤ)

ਛੇਤੀ ਛੇਤੀ
ਜਾ ਵੇ ਰਾਹੀਆ!
ਛੇਤੀ ਛੇਤੀ ਜਾ।
ਚਰਨੀਂ ਢਹਿ ਕੇ ਸਤਿਗੁਰਾਂ ਦੀ,
ਭੁੱਲਾਂ ਨੂੰ ਬਖਸ਼ਾ।

ਚਰਨੀਂ ਢਹਿ ਕੇ
ਉਸ ਨੂੰ ਆਖੀ:- ਤੂੰ ਹੈਂ ਬਖਸ਼ਨ ਹਾਰ
ਤੂੰ ਹੈਂ ਬਖਸ਼ਨਹਾਰ ਪ੍ਰੀਤਮ ਮੈਂ ਹਾਂ ਭੁਲਣਹਾਰ
ਜਾ ਉਹ ਤੈਨੂੰ ਬਖਸ਼ ਲਏਗਾ,
ਬਖਸ਼ ਲਏਗਾ ਜਾ।
ਚਰਨੀਂ ਢਹਿ ਕੇ......

"ਨੀਰ"




-੩੩-