ਪੰਨਾ:ਮਾਛੀ ਵਾੜਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ

ਬਾਗੋਂ ਮੇਂ ਕੋਇਲ ਬੋਲੀ (ਇਸ਼ਾਰਾ)

ਸ਼ਹੀਦਾਂ ਨੇ ਖੇਡੀ ਹੋਲੀ
ਰੰਗ ਲਈ ਲਹੂ ਵਿਚ ਚੋਲੀ
ਕੀ ਮੁਕਤੀ ਦਾ ਪਾਣਾ?
ਨਿਤ ਦੱਸਦਾ ਏ ਪਰਵਾਨਾ।
ਜਿਸ ਜਾਨ ਸ਼ਮ੍ਹਾਂ ਤੋਂ ਘੋਲੀ
ਰੰਗ ਲਈ........

ਜਿਵੇਂ ਅਜੀਤ ਜੁਝਾਰ ਪਿਆਰੇ
ਗਏ ਭਾਰਤ ਦੇ ਲਈ ਵਾਰੇ
ਲੈ ਆਂਦੀ ਮੌਤ ਦੀ ਡੋਲੀ
ਰੰਗ ਲਈ.......

ਛਡ ਆਜ਼ਾਦੀ ਬਿਨ ਜੀਣਾਂ
ਜਿਵੇਂ ਮੋਈ ਨੀਰ ਬਿਨ ਮੀਨਾਂ
ਪਰ ਮੁਖ ਤੋਂ ‘ਸੀ’ ਨਾ ਬੋਲੀ
ਰੰਗ ਲਈ........

‘ਨੀਰ'

-੩੫-