ਪੰਨਾ:ਮਾਛੀ ਵਾੜਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਛੀ ਜਾ

ਬਾਲਮ ਆ (ਸ਼ਾਰਦਾ)

ਪੰਛੀ ਜਾ; ਜਾ ਪੰਛੀ
ਭੰਨ ਪਿੰਜਰਾ, ਤੋੜ ਜੰਜੀਰਾਂ।

ਸੱਧਰਾਂ ਸਭ ਜਾਗ ਨੇ ਉਠੀਆਂ,
ਸੁੱਤੀਆਂ ਕਿਉਂ ਤਕਦੀਰਾਂ।
ਭਾਰਤ ਦੇ ਦੁਖ ਦੇਖ ਦੇਖ ਕੇ,
ਮਨ 'ਚ ਉਠੀਆਂ ਪੀੜਾਂ।
ਪੰਛੀ ਜਾ...........

ਇਸ ਜੀਵਨ ਤੋਂ ਮਰਨਾ ਚੰਗਾ,
ਮਰ ਕੇ ਹੋ ਉਸ ਪਾਰ।
ਜੋ ਮੋਇਆ ਸ੍ਵਤੰਤਰ ਹੋਇਆ,
ਕੈਦੀ ਦੀ ਹੈ ਹਾਰ।
ਪੰਛੀ ਜਾ..........

'ਨੀਰ'

-੩੬-