ਪੰਨਾ:ਮਾਛੀ ਵਾੜਾ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਛੋੜਾ

ਦੇਸ ਬੀਚ ਪਰਦੇਸਨ ਕਰ ਕੇ (ਨਈ ਕਹਾਣੀ)

ਆਨੰਦ ਪੁਰੀ ਨੂੰ ਛੱਡ ਕੇ ਪ੍ਰੀਤਮ
ਕੀ ਕੀ ਕਸ਼ਟ ਸਹਾਰੇ।
ਸਰਸਾ ਨਦੀ 'ਚਿ ਲਹਿਰਾਂ ਵਾਙੂ
ਖਿੰਡ ਗਏ ਧਰਮੀ ਸਾਰੇ।
ਅਨੰਦ ਪੁਰੀ ਨੂੰ........

ਮਾਂ ਗੁਜਰੀ ਦੇ ਨੈਣਾਂ-ਤਾਰੇ
ਟੁਕੜੀਆਂ ਜਿਉਂ ਚੰਦ ਦੀਆਂ।
ਗੰਗੂ ਦੇ ਛਲ ਕਾਰਨ ਤੁਰ ਪਏ,
ਨੀਹਾਂ ਭਰਨ ਸਰਹੰਦ ਦੀਆਂ।
ਚਿਣੇ ਗਏ ਹਾਏ ਕੰਧ ਵਿਚ ‘ਮਸਤਾਨੇ'
ਕਲਗ਼ੀ ਧਰ ਦੇ ਤਾਰੇ।
ਆਨੰਦ ਪੁਰੀ ਨੂੰ..........

'ਮਸਤਾਨਾ'

-੩੭-