ਪੰਨਾ:ਮਾਛੀ ਵਾੜਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਤਮ ਬੇਨਤੀ

ਲਿਖਿਆ ਬੇਦਾਵਾ ਪਾੜ ਦੇ

ਆਏ ਭੀ ਵੋ ਗਏ ਭੀ ਵੋ (ਨਮੱਸਤੇ)

ਆਏ ਹਾਂ ਦਰ, ਤੂੰ ਮੇਹਰ ਕਰ,
ਟੁੱਟੀਆਂ, ਗੰਢ ਕੇ ਤਾਰ ਦੇ।
ਸੋਚਾਂ ਦੇ ਸ਼ਹੂ ’ਚ ਡੋਲਦੀ,
ਜਿੰਦੜੀ ਪਾਰ ਉਤਾਰ ਦੇ।

ਜਾਨ ਲਬਾਂ ਤੇ ਅਟੱਕ ਕੇ
ਮੌਤ ਆਈ ਨੂੰ ਹਟੱਕ ਕੇ,
ਕਹਿੰਦੀ ਏ ਦਰਸ ਕਰਨ ਦੇ,
ਮਾਹੀ ਬਖਸ਼ਨ ਹਾਰ ਦੇ।

ਨੈਣਾਂ ਚੋਂ 'ਨੀਰ' ਡੁੱਲ੍ਹਦੇ, ਇਕੋ ਨੇ ਦਾਤ ਮੰਗਦੇ;
ਭੁੱਲਾਂ ਭੁੱਲਾ ਕੇ ਸਾਰੀਆਂ, ਲਿਖਿਆ ਬੇਦਾਵਾ ਪਾੜ ਦੇ।

"ਨੀਰ"

-੩੯-