ਪੰਨਾ:ਮਾਛੀ ਵਾੜਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੜਪਾਂ ਵੇ!

ਬਰਸੋ ਰੇ (ਤਾਨਸੈਨ)

ਮੈਂ ਰੋਵਾਂ,
ਮੇਰਾ ਜੀਅ ਸੜੇ,
ਸਹਕੇ ਮੇਰੀ ਆਸ।
ਨੇਣ ਕਹਿਣ,
ਪੀਆ ਮਿਲੇ,
ਦਰਸ਼ਨ ਦੀ ਹੈ ਆਸ।

ਤੜਪਾਂ ਵੇ! ਤੜਪਾਂ ਵੇ!!

ਨੀਲੇ ਦੇ ਅਸਵਾਰ, ਦਰਸ ਬਿਨ ਤੜਪਾਂ ਵੇ!
ਜੀਕੁਰ ਜਲ ਬਿਨ ਮੀਨਾਂ ਤੜਪੇ
ਤੜਪਾਂ ਵੇ!

ਨਾਮ ਦਾ ਚੱਪੂ ਲੈ ਕੇ ਆਵੋ।
ਭਵ ਸਾਗਰ ਤੋਂ ਪਾਰ ਲਗਾਵੋ।
ਦੁਖ ਭੰਜਣ ਦੁਖ-ਹਰਤਾ ਦਾਤਾ;
ਮੇਰੀਆਂ ਭੁੱਲਾਂ ਭੁਲਾਓ ਜੀ

ਤੜਪਾਂ ਵੇ, ਤੜਪਾਂ ਵੇ!!
ਅਉਗੁਣ ਕੀਤੇ ਚੇਤੇ ਕਰ ਕਰ ਤੜਪਾਂ।
ਮਰ ਮਰ ਜੀਵਾਂ, ਜੀ ਜੀ ਕੇ ਮੈਂ ਤੜਪਾਂ
ਤੜਪਾਂ ਵੇ!

'ਨੀਰ'

-੪੧-