ਪੰਨਾ:ਮਾਛੀ ਵਾੜਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਪ੍ਰੀਤਮ

ਬੇਕਸੋਂ ਕੀ ਜ਼ਿੰਦਗਾਨੀ ਕਾ (ਸਹਾਰਾ)

ਤੇਰੇ ਬਾਝੋਂ ਮੇਰੇ ਪ੍ਰੀਤਮ,
ਹਿੰਦ ਵਾਲੀ ਕੌਣ ਹੈ?
ਸਾਡੀਆਂ ਆਸਾਂ ਦੇ ਇਸ,
ਗੁਲਸ਼ਨ ਦਾ ਵਾਲੀ ਕੌਣ ਹੈ?

ਸਾਡੇ ਦਿਲ ਦਾ ਹਾਲ ਸਾਡੇ ਹੰਝੂਆਂ ਤੋਂ ਪੁਛ ਲੈ,
ਕਲ੍ਹ ਦਾਤਾ ਕੌਣ ਸੀ ਤੇ ਅੱਜ ਸਵਾਲੀ ਕੌਣ ਹੈ?

ਦਰਦਾਂ ਮਾਰੇ ਦੀ ਤੂੰ ਰਖ ਲੈ
ਲਾਜ ਖਾਲੀ ਮੋੜ ਨਾ,
ਮੋੜਦਾ ਮਸਤਾਨਿਆਂ ਨੂੰ,
ਦਰ ਤੋਂ ਖਾਲੀ ਕੌਣ ਹੈ?

“ਮਸਤਾਨਾ;

-੪੨-